Punjabi

ਹਰੇਕ ਔਰਤ। ਹਰ 2 ਸਾਲ ਬਾਅਦ।


ਬਹੁਤੇਰੀਆਂ ਔਰਤਾਂ ਜਿਨ੍ਹਾਂ ਨੂੰ ਸਰਵਾਇਕਲ ਕੈਂਸਰ (ਬੱਚੇਦਾਨੀ ਦਾ ਕੈਂਸਰ) ਹੁੰਦਾ ਹੈ ਉਨ੍ਹਾਂ ਦੇ ਬਾਕਾਇਦਾ ਪੈਪ ਟੈਸਟ ਨਹੀਂ ਹੋਇਆ ਹੁੰਦਾ ਹੈ।

ਪੈਪ ਟੈਸਟ ਇੱਕ ਸਧਾਰਨ ਜਾਂਚ ਹੁੰਦੀ ਹੈ ਜਿਸ ਵਿੱਚ ਬੱਚੇਦਾਨੀ ਵਿੱਚ ਕੋਸ਼ਿਕਾਵਾਂ ਵਿੱਚ ਹੋਏ ਕਿਸੇ ਬਦਲਾਵਾਂ ਤੇ ਨਜਰ ਮਾਰੀ ਜਾਂਦੀ ਹੈ ਜਿਨ੍ਹਾਂ ਦਾ ਇਲਾਜ ਨਾ ਕੀਤੇ ਜਾਣ ਤੇ ਬੱਚੇਦਾਨੀ ਦਾ ਕੈਂਸਰ ਹੋ ਸਕਦਾ ਹੈ।

18 ਤੋਂ 70 ਸਾਲ ਦੀ ਉਮਰ ਵਾਲੀਆਂ ਸਾਰੀਆਂ ਔਰਤਾਂ ਜਿਨ੍ਹਾਂ ਨੇ ਕਦੇ ਸੰਭੋਗ ਕੀਤਾ ਹੋਵੇ ਉਨ੍ਹਾਂ ਨੂੰ ਹਰ ਦੋ ਸਾਲ ਬਾਅਦ ਪੈਪ ਟੈਸਟ ਕਰਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਜੇਕਰ ਤੁਸੀਂ ਵਰਤਮਾਣ ਵਿੱਚ ਸਿੰਗਲ ਹੋ ਜਾਂ ਵਿਧਵਾ ਹੋ, ਜਾਂ ਤੁਹਾਡਾ ਕੇਵਲ ਇੱਕ ਹੀ ਪਾਰਟਨਰ ਰਿਹਾ ਹੋਵੇ ਤਾਂ ਵੀ ਬਾਕਾਇਦਾ ਪੈਪ ਟੈਸਟ ਕਰਾਉਣ ਦਾ ਸੁਝਾਅ ਦਿੱਤਾ ਜਾਂਦਾ ਹੈ।

ਪੈਪ ਟੈਸਟ ਰਜੋ-ਨਿਵਿਰਤੀ ਦੇ ਬਾਅਦ ਵੀ ਉਨੇ ਹੀ ਮਹੱਤਵਪੂਰਣ ਹੁੰਦੇ ਹਨ।

ਟੈਸਟ ਅਤੇ ਨਤੀਜੇ ਗੋਪਨੀਯ ਹੁੰਦੇ ਹਨ ਅਤੇ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਕਿਸੇ ਮਹਿਲਾ ਡਾਕਟਰ ਜਾਂ ਨਰਸ ਨੂੰ ਇਹ ਟੈਸਟ ਕਰਨ ਦੀ ਬੇਨਤੀ ਕਰ ਸਕਦੀ ਹੋ।

ਆਪਣੇ ਡਾਕਟਰ ਜਾਂ ਕਮਯੂਨਿਟੀ ਹੇਲਥ ਨਰਸ ਨੂੰ ਪੁੱਛੋ ਜਾਂ TIS (ਅਨੁਵਾਦ ਅਤੇ ਦੁਭਾਸ਼ੀਆ ਸੇਵਾ) ਨੂੰ 13 14 50 ਤੇ ਫੋਨ ਕਰਕੇ Cancer Council ਨਰਸ ਨਾਲ ਗੱਲ ਕਰਾਉਣ ਲਈ ਕਹੋ।

Cancer Council ਕਿਸੇ ਅਜਿਹੇ ਡਾਕਟਰ ਜਾਂ ਨਰਸ ਦਾ ਪਤਾ ਲਗਾਉਣ ਵਿੱਚ ਵੀ ਤੁਹਾਡੀ ਮਦਦ ਕਰ ਸਕਦੀ ਹੈ ਜੋ ਪੰਜਾਬੀ ਬੋਲਦੇ ਹੋਨ ਅਤੇ ਤੁਹਾਡੀ ਨਜਦੀਕ ਸਥਿਤ ਕਿਸੇ ਕਲੀਨਿਕ ਵਿੱਚ ਕੰਮ ਕਰਦੇ ਹੋਣ।

ਅੱਜ ਹੀ ਪੈਪ ਟੈਸਟ ਬੁੱਕ ਕਰੋ।

The Pap test: a way to prevent cervical cancer - Punjabi information sheet  

Cancer Council Helpline